Udaan News24

Latest Online Breaking News

ਰਾਜ ਸਭਾ ਦੀਆਂ 13 ਸੀਟਾਂ ਲਈ ਚੋਣਾਂ 31 ਮਾਰਚ ਨੂੰ, ਪੰਜਾਬ ਤੋਂ 5 ਮੈਂਬਰਾਂ ਦਾ ਕਾਰਜਕਾਲ ਹੋ ਰਿਹੈ ਖ਼ਤਮ

ਰਾਜ ਸਭਾ ਦੀਆਂ 13 ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਇਹ ਸੀਟਾਂ 6 ਸੂਬਿਆਂ ਵਿਚ ਹੈ। ਪੰਜਾਬ ਵਿਚ 5, ਕੇਰਲ ਵਿਚ 3, ਅਸਮ ਵਿਚ 2 ਤੇ ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਤੇ ਨਾਗਾਲੈਂਡ ਵਿਚ 1-1 ਸੀਟ ਲਈ ਵੋਟਿੰਗ ਹੋਵੇਗੀ। ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 5 ਸਾਂਸਦ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਢਿੱਲੋਂ 9 ਅਪ੍ਰੈਲ 2022 ਨੂੰ ਆਪਣਾ ਕਾਰਜਕਾਲ ਪੂਰਾ ਕਰਨਗੇ। ਦੱਸਣਯੋਗ ਹੈ ਕਿ 2017 ‘ਚ ਬਣੀ ਵਿਧਾਨ ਸਭਾ ‘ਚ ਕਿਸੇ ਵੀ ਮੈਂਬਰ ਨੂੰ ਰਾਜ ਸਭਾ ਲਈ ਚੁਣਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਇਸ ਤੋਂ ਪਹਿਲਾਂ ਰਾਜ ਸਭਾ ਦੀ ਚੋਣ 2016 ‘ਚ ਹੋਈ ਸੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ‘ਆਪ’ ਨੂੰ ਰਾਜ ਸਭਾ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਮਿਲੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!