Udaan News24

Latest Online Breaking News

20 ਸਾਲ ਪਹਿਲਾਂ ਭਾਰਤੀ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਚੋਂ ਇੱਕ ਅੱਤਵਾਦੀ ਦਾ ਕਤਲ

ਲਗਭਗ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਅੱਤਵਾਦੀ ਜ਼ਹੂਰ ਮਿਸਤਰੀ ਉਰਫ਼ ਜਾਹਿਦ ਅਖੁੰਦ ਦੀ ਮੌਤ ਦੇ ਨਾਲ ਹੀ ਲੰਮੇ ਸਮੇਂ ਤੋਂ ਇਨਸਾਫ ਦੀ ਰਾਹ ਵੇਖ ਰਹੇ ਰੁਪਿਨ ਕਾਤਿਆਲ ਦੇ ਪਰਿਵਾਰ ਨੂੰ ਅਖੀਰ ਇਨਸਾਫ ਮਿਲ ਗਿਆ। ਦਰਅਸਲ 25 ਸਾਲ ਪਹਿਲਾਂ 25 ਦਸੰਬਰ 1999 ਨੂੰ ਹਨੀਮੂਨ ਮਨਾ ਕੇ ਕਾਠਮਾਂਡੂ ਤੋਂ ਵਾਪਿਸ ਦਿੱਲੀ ਪਰਤ ਰਹੇ ਇੱਕ ਯਾਤਰੀ ਰੂਪਿਨਕਾਤਿਆਲ ਦਾ ਜ਼ਹੂਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਹੀ ਨਹੀਂ ਅੱਤਵਾਦੀ ਨੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਯੂ.ਏ.ਈ. ਵਿੱਚ ਜਹਾਜ਼ ਤੋਂ ਬਾਹਰ ਸੁੱਟ ਦਿੱਤਾ ਸੀ। ਉਸ ਵੇਲੇ ਰੂਪਿਨ ਦੀ ਪਤਨੀ ਵੀ ਨਾਲ ਸੀ। ਇਸ ਦੌਰਾਨ ਹਵਾਈ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ।

Rupin family gets justice
Rupin family gets justice

ਰਿਪੋਰਟਾਂ ਮੁਤਾਬਕ ਅੱਤਵਾਦੀ ਜ਼ਹੂਰ ਮਿਸਤਰੀ ਦਾ ਕਤਲ ਪਾਕਿਸਤਾਨ ਦੇ ਕਰਾਚੀ ਵਿੱਚ ਗੋਲੀ ਮਾਰ ਕੇ ਕੀਤਾ ਗਿਆ ਹੈ। ਇੱਕ ਮਾਰਚ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਟਾਰਗੇਟ ਦੇ ਤਹਿਤ ਮਿਸਤਰੀ ਦੇ ਘਰ ਵਿੱਚ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਕੋਲ ਹੀ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਬਾਈਕਸਵਾਰ ਲੋਕਾਂ ਦੇ ਚਿਹਰੇ ਢਕੇ ਹੋਏ ਸਨ। ਇਹੀ ਕਾਰਨ ਹੈ ਕਿ ਹੁਣ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਦੱਸ ਦੇਈਏ ਕਿ ਇਸ ਹਾਈਜੈਕ ਨੂੰ ਅੰਜਾਮ ਦੇਣ ਵਾਲੇ ਪੰਜ ਵਿੱਚੋਂ ਸਿਰਫ ਦੋ ਅੱਤਵਾਦੀ ਜਿਊਂਦੇ ਬਚੇ ਹਨ। ਇਹ ਦੋਵੇਂ ਫਿਲਹਾਲ ਪਾਕਿਸਤਾਨ ਵਿੱਚ ਹਨ ਤੇ ਵੱਡੇ ਅੱਤਵਾਦੀ ਸੰਗਠਨ ਦੇ ਸਰਗਣਾ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!