ਅੰਮ੍ਰਿਤਸਰ ਚ ਤੈਨਾਤ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਨ ਵਾਲਾ ਹੌਲਦਾਰ ਨਸ਼ੇ ਦੇ ਮਾਮਲੇ ਚ ਗ੍ਰਿਫ਼ਤਾਰ

ਅੰਮ੍ਰਿਤਸਰ ਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੂੰ ਪੁਲਿਸ ਨੇ ਨਸ਼ੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਸੰਦੀਪ ਸਿੰਘ ਹੌਲਦਾਰ ਹੈ ਜਿਸ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਿਆ ਸੀ। ਇਸ ਹੌਲਦਾਰ ਨੇ ਆਪਣੀਆਂ ਮੁੱਛਾਂ ਮਰੋੜਦੇ ਹੋਏ ਸਿੱਧੂ ਨੂੰ ਲਲਕਾਰਿਆ ਸੀ। ਦਰਅਸਲ, ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਗੂਰਾ ਮਾਰੇ, ਪੈਂਟ ਕਰ ਦਿੰਦੈ ਗਿੱਲੀ।’