ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਹ ਜੁਲਾਈ 2008 ਤੋਂ ਬਾਅਦ ਕੱਚੇ ਤੇਲ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਅੱਜ ਕਿਹਾ ਕਿ ਤੇਲ ਨੂੰ ਯੂਪੀਏ ਦੀ ਸਰਕਾਰ ਨੇ ਡਿਰੇਗੁਲੇਟ ਕੀਤਾ ਸੀ ਤੇ ਜੇ ਤੁਸੀਂ ਡਿਰੇਗੁਲੇਟ ਕਰੋਗੇ ਤਾਂ ਉਸ ਵਿੱਚ ਉਸ ਵਿੱਚ ਫਰਾਈਟ ਚਾਰਜਿਸ ਵੀ ਜੁੜਦੇ ਹਨ।
ਉਨ੍ਹਾਂ ਕਿਹਾ ਕਿ ਯੂਕਰੇਨ-ਰੂਸ ਵਿੱਚ ਚੱਲ ਰਹੀ ਜੰਗ ਕਰਕੇ ਅਸੀਂ ਭਾਰਤ ਵਿੱਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ। ਤੇਲ ਦੀ ਕੀਮਤ ਇੰਟਰਨੈਸ਼ਨਲ ਸਥਿਤੀਆਂ ‘ਤੇ ਨਿਰਭਰ ਕਰਦੀ ਹੈ। ਅਸੀਂ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਹੀ ਫੈਸਲਾ ਲਵਾਂਗੇ।ਹਰਦੀਪ ਨੇ ਕਿਹਾ ਕਿ ਇਹ ਕਹਿਣਾ ਕਿ ਚੋਣਾਂ ਕਰਕੇ ਅਸੀਂ ਕੀਮਤਾਂ ਨਹੀਂ ਵਧਾਈਆਂ ਸਨ, ਇਹ ਕਹਿਣਾ ਗਲਤ ਹੋਵੇਗਾ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੰਪਨੀਆਂ ਨੂੰ ਤੈਅ ਕਰਨਾ ਹੈ ਕਿਉਂਕਿ ਉਨ੍ਹਾਂ ਨੇ ਵੀ ਬਾਜ਼ਾਰ ਵਿੱਚ ਬਣੇ ਰਹਿਣਾ ਹੈ। ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਮੁਤਾਬ ਤੈਅ ਹੁੰਦੀਆਂ ਹਨ।” ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਸਾਡੇ ਨੌਜਵਾਨ ਨੇਤਾ ਹਨ, ਉਹ ਕਹਿੰਦੇ ਹਨ ਕਿ ਛੇਤੀ ਹੀ ਆਪਣੀ ਟੈਂਕੀ ਫੁਲ ਕਰਵਾ ਲਓ ਚੋਣਾਂ ਖਤਮ ਹੋ ਗਈਆਂ ਹਨ। ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ ਬੱਸਾਂ ਲੈਣ ਸਵੇਰੇ 5 ਵਜੇ ਤੋਂ ਪਹੁੰਚ ਗਈਆਂ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਬੀਤੀ ਰਾਤ ਤੱਕ ਯੂਰਕੇਨ ਦੇ ਸੂਮੀ ਵਿੱਚ 750 ਭਾਰਤੀ ਵਿਦਿਆਰਥੀ ਸਨ, ਉਹ ਸਾਰੇ ਬੱਸਾਂ ਰਾਹੀਂ ਯੂਕਰੇਨ ਦੇ ਸ਼ਹਿਰ ਪੋਲਤਾਵਾ ਲਈ ਰਵਾਨਾ ਹੋ ਗਏ ਹਨ। ਨਾਲ ਹੀ ਦੂਤਘਰ ਦੇ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਭਾਰਤੀ ਵਿਦਿਆਰਥੀ ਨੇ ਵੀਡੀਓ ਸੰਦੇਸ਼ ਦੇ ਕੇ ਪਹਿਲਾਂ ਦੱਸਿਆ ਸੀ ਕਿ ਬੰਬਾਰੀ ਵਿਚ ਪੈਦਲ ਬਾਰਡਰ ਤੱਕ ਪਹੁੰਚਣਾ ਉਨ੍ਹਾਂ ਲਈ ਜ਼ੋਖਿਮ ਭਰਿਆ ਹੋਵੇਗਾ ਜਿਸ ਤੋਂ ਬਾਅਦ ਹਾਲਾਤ ਪਹਿਲਾਂ ਤੋਂ ਬੇਹਤਰ ਹੋਣ ‘ਤੇ ਵਿਦਿਆਰਥੀਆਂ ਨੂੰ ਸੂਮੀ ਤੋਂ ਕੱਢਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੁਝ ਹੀ ਦੇਰ ਵਿਚ ਬੱਸਾਂ ਰਵਾਨਾ ਹੋਣਗੀਆਂ। ਫਸੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਬਾਰਡਰ ਦੇ ਰਸਤੇ ਤੋਂ ਕੱਢਿਆ ਜਾਵੇਗਾ ਤੇ ਕੱਲ੍ਹ ਆਪ੍ਰੇਸ਼ਨ ਗੰਗਾ ਦੀ ਫਲਾਈਟ ਤੋਂ ਭਾਰਤ ਵਿਦਿਆਰਥੀ ਪਰਤਣਗੇ।
व्हाट्सप्प आइकान को दबा कर इस खबर को शेयर जरूर करें
Please Share This News By Pressing Whatsapp Button