Udaan News24

Latest Online Breaking News

ਪੰਜਾਬ ਲੋਕ ਕਾਂਗਰਸ ਵੱਲੋਂ ਗਠਜੋੜ ਸਰਕਾਰ ਬਣਨ ਦਾ ਦਾਅਵਾ

ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਐਗਜ਼ਟਿ ਪੋਲ ਦੇ ਨਤੀਜੇ ਆਉਣ ਤੋਂ ਬਾਅਦ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ  ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ਕਿ 11 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ ਅਤੇ 10 ਨੂੰ ਕਲਾਈਮੈਕਸ ਹੋਵੇਗਾ। ਪ੍ਰਿਤਪਾਲ ਬਲੀਵਾਲ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਜੋਂ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬੀਤੇ ਦਿਨ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਗਈ ਹੈ, ਜਦਕਿ ਭਾਜਪਾ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਵੀ ਇਸ ਸਬੰਧੀ ਮੁਲਾਕਾਤ ਹੋਈ। ਪਾਰਟੀ ਆਗੂ ਨੇ ਕਿਹਾ ਕਿ ਕੈਪਟਨ ਕਈ ਵਿਧਾਇਕਾਂ ਦੇ ਸਿਆਸੀ ਗੁਰੂ ਹਨ ਅਤੇ ਉਨ੍ਹਾਂ ਦੇ ਗਠਜੋੜ ਦੇ ਸਭ ਤੋਂ ਵੱਡੇ ਕਦ ਦੇ ਨੇਤਾ ਹਨ, ਜਿਹੜੇ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ ਅਤੇ ਉਹ ਹੀ ਗਠਜੋੜ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਫਲੋਰ ਟੈਸਟ ਵਿੱਚ ਸਭ ਸਾਫ਼ ਹੋ ਜਾਵੇਗਾ, ਸਾਡੇ ਵਿਧਾਇਕ ਪੂਰੇ ਹੋਣਗੇ, ਨਹੀਂ ਤਾਂ ਅਸੀਂ arrange ਕਰਕੇ ਬਹੁਮਤ ਸਾਬਤ ਕਰਕੇ ਫਲੋਰ ਟੈਸਟ ਸਾਬਤ ਕਰਾਂਗੇ। ਪੰਜਾਬ ਦੇ ਐਗਜ਼ਿਟ ਪੋਲ ਬਾਰੇ ਕਿਹਾ ਕਿ ਇਹ exit ਪੋਲ ਹਨ exact ਪੋਲ ਨਹੀਂ, ਅਸੀਂ ਬਹੁਮਤ ਨੇੜੇ ਹਾਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 77 ਵਿਚੋਂ 76 ਨੂੰ ਕੈਪਟਨ ਨੇ ਟਿਕਟਾਂ ਦਿਵਾਈਆਂ ਸਨ ਅਤੇ ਹੁਣ ਉਹ ਉਨ੍ਹਾਂ ਦੇ pay back ਕਰਨ ਦਾ time ਹੈ ਅਤੇ ਉਹ ਤਿਆਰ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!