Udaan News24

Latest Online Breaking News

IT Intel ਦਾ ਦਾਅਵਾ, ਪਾਕਿਸਤਾਨ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦੇ ਸਕਦੈ ਭਾਰਤ

ਅਮਰੀਕਨ ਇੰਟੈਲੀਜੈਂਸ ਕਮਿਊਨਿਟੀ  ਨੇ ਅਮਰੀਕੀ ਕਾਂਗਰਸ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਪਾਕਿਸਤਾਨ ਦੀਆਂ ਕਥਿਤ ਉਕਸਾਈਆਂ ਦਾ ਜਵਾਬ ਪਹਿਲਾਂ ਨਾਲੋਂ ਜ਼ਿਆਦਾ ਫੌਜੀ ਤਾਕਤ ਨਾਲ ਦੇ ਸਕਦਾ ਹੈ। ਅਮਰੀਕੀ ਖੁਫੀਆ ਭਾਈਚਾਰੇ ਦਾ ਸਾਲਾਨਾ ਜੋਖਮ ਮੁਲਾਂਕਣ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ (ODNI) ਦੇ ਦਫਤਰ ਦੁਆਰਾ ਜਾਰੀ ਕੀਤਾ ਗਿਆ ਹੈ।ਮੁਲਾਂਕਣ ਵਿਚ ਕਿਹਾ ਗਿਆ ਹੈ, “ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਕਟ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਟਕਰਾਅ ਖ਼ਤਰਨਾਕ ਹੈ।” ਰਿਪੋਰਟ ਵਿੱਚ ਕਿਹਾ ਗਿਆ ਹੈ, “ਪਾਕਿਸਤਾਨ ਦਾ ਭਾਰਤ ਵਿਰੋਧੀ ਕੱਟੜਪੰਥੀ ਸਮੂਹਾਂ ਦਾ ਸਮਰਥਨ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ।” ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਵਿਚਾਲੇ ਤਣਾਅ ਵਧਣ ਨਾਲ ਟਕਰਾਅ ਦਾ ਖਤਰਾ ਪੈਦਾ ਹੋ ਸਕਦਾ ਹੈ, ਜਿਸ ਨਾਲ ਕਸ਼ਮੀਰ ‘ਚ ਹਿੰਸਕ ਅਸ਼ਾਂਤੀ ਫੈਲ ਸਕਦੀ ਹੈ। ਨਾਲ ਹੀ ਭਾਰਤ ‘ਚ ਅੱਤਵਾਦੀ ਹਮਲੇ ਦੀ ਸੰਭਾਵਨਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!