ਦੇਖੋ ਕਾਂਗਰਸ ਨੇ ਕਿੱਥੇ ਸਾਰੀਆਂ ਕਾਉਂਟਿੰਗ ਏਜੰਟ ਬਣਾਈਆਂ ਔਰਤਾਂ ?

ਚੰਡੀਗੜ੍ਹ, 9 ਮਾਰਚ, 2022: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਬੋਹਰ ਵਿਚ ਕਾਂਗਰਸ ਨੇ ਸਾਰੀਆਂ ਕਾਉਂਟਿੰਗ ਏਜੰਟ ਔਰਤਾਂ ਬਣਾ ਕੇ ਮਿਸਾਲ ਪੇਸ਼ ਕੀਤੀ ਹੈ ਜਿਸ ਤੋਂ ਹੋਰ ਪਾਰਟੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਕ ਟਵੀਟ ਵਿਚ ਜਾਖੜ ਨੇ ਕਿਹਾ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ 6926 ਉਮੀਦਵਾਰ ਸਨ ਤੇ 80 ਹਜ਼ਾਰ ਤੋਂ ਜ਼ਿਆਦਾ ਕਾਉਂਟਿੰਗ ਏਜੰਟ ਹਨ ਜਿਹਨਾਂ ਵਿਚੋਂ ਸਿਰਫ਼ 1ਫੀਸਦੀ ਔਰਤਾਂ ਹਨ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਜ਼ਿਆਦਾ ਔਰਤਾਂ ਨੁੰ ਪੋਲਿੰਗ/ਕਾਉਂਟਿੰਗ ਏਜੰਟ ਬਣਾਉਣ ’ਤੇ ਗ਼ੌਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਬੋਹਰ ਵਿਚ 100 ਫ਼ੀਸਦੀ ਕਾਉਂਟਿੰਗ ਏਜੰਟ ਔਰਤਾਂ ਹਨ। ਜਾਖੜ ਨੇ ਇਹਨਾਂ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਹਨ :
In #AssemblyElection2022
6,926 candidates.
Of approx 80,000 counting agents – less than 1% women agentsPolitical parties should consider appointing more women counting agents.
Abohar sets an example:
100% @INCIndia counting agents #women#लड़की_हूँ_लड़_सकती_हूँ#WomensDay https://t.co/fIVk7kg1An pic.twitter.com/LOjDdyzv02— Sunil Jakhar (@sunilkjakhar) March 7, 2022