Udaan News24

Latest Online Breaking News

ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗਹਿਮਾ-ਗਹਿਮੀ ਤੋਂ ਠੀਕ ਪਹਿਲਾਂ ਸਿਆਸਤਦਾਨਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਹੈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਸੀ ਅੰਦਾਜ਼ ਚ ਦਿਖੇ। ਭਦੌੜ ਵਿੱਚ CM ਚੰਨੀ ਨੇ ਬੱਕਰੀ ਦੀ ਧਾਰ ਕੱਢੀ ਤਾਂ ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਗੀਤਾਂ ਦੀ ਮਹਿਫ਼ਿਲ ਸਜ਼ਾਉਂਦੇ ਨਜ਼ਰ ਆਏ ਹਨ। ਕੈਪਟਨ ਨੇ ‘ਬਾਤ ਨਿਕਲੀ ਹੈ ਤੋ ਦੂਰ ਤਲਕ ਜਾਏਗੀ’ ਗਜ਼ਲ ਗਾਈ। ਇਹ ਦੋ ਤਸਵੀਰਾਂ ਪੰਜਾਬ ਦੇ ਵੱਡੇ ਸਿਆਸੀ ਲੀਡਰਾਂ ਦੇ ਨਵੇਂ ਅੰਦਾਜ਼ ਦੀਆਂ ਹਨ।

 

ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਦਾ ਐਲਾਨ ਕੱਲ੍ਹ ਹੋਵੇਗਾ। ਕੱਲ੍ਹ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਪ੍ਰਸ਼ਾਸਨ ਨੇ ਕਾਊਂਟਿੰਗ ਲਈ ਹਰ ਤਿਆਰੀ ਪੂਰੀ ਕੀਤੀ। ਹਰ ਸੈਂਟਰ ‘ਤੇ ਸੈੱਟਅਪ ਤਿਆਰ, ਅੱਜ ਰਿਹਰਸਲ ਹੋਵੇਗੀ। ਕਾਊਂਟਿੰਗ ਸੈਂਟਰਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਨਤੀਜਿਆਂ ਤੋਂ ਪਹਿਲਾਂ ਤੇਜ਼ ਸਿਆਸਤਦਾਨਾਂ ਦੀਆਂ ਧੜਕਣਾਂ ਹੋਈਆਂ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!