ਪਹਿਲੇ ਗੇੜ ਵਿੱਚ ਅੰਮ੍ਰਿਤਸਰ ਈਸਟ ਤੋਂ ਆਪ ਦੀ ਜੀਵਨਜੋਤ ਕੌਰ 1200 ਵੋਟਾਂ ਤੋਂ ਅੱਗੇ

ਪੰਜਾਬ ਵਿੱਚ 20 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਚੋਣ ਨਤੀਜਿਆਂ ਦੇ ਪਹਿਲੇ ਗੇੜ ਵਿੱਚ ਅੰਮ੍ਰਿਤਸਰ ਈਸਟ ਤੋਂ ਆਪ ਦੀ ਜੀਵਨਜੋਤ ਕੌਰ 1200 ਵੋਟਾਂ ਤੋਂ ਅੱਗੇ ਰਹੇ ਹਨ। ਜਦੱਸ ਦੇਈਏ ਕਿ ਜੀਵਨਜੋਤ ਕੌਰ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਪਛਾੜ ਕੇ ਲੀਡ ਵਿੱਚ ਚੱਲ ਰਹੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ । ਈ. ਵੀ. ਐੱਮ. ’ਚ ਬੰਦ ਅੱਜ 1304 ਉਮੀਦਵਾਰਾਂ ਦੀ ਕਿਸਮਤ ਖੁੱਲ੍ਹੇਗੀ। ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਇਸ ਵਾਰ ਪੰਜਾਬ ਦੀ ਸੱਤਾ ਕਿਸ ਪਾਰਟੀ ਦੇ ਹੱਥਾਂ ਵਿੱਚ ਜਾਵੇਗੀ ।