ਪੰਜਾਬ ਦੇ ਕੁੱਲ 17 ਮੰਤਰੀਆਂ ਵਿੱਚੋਂ ਮੁੱਖ ਮੰਤਰੀ ਸਣੇ 12 ਕੈਬਨਿਟ ਮੰਤਰੀ ਪਿਛੇ

ਪੰਜਾਬ- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਵੀ ਸਵੇਰੇ 9.30 ਵਜੇ 64 ਸੀਟਾਂ ‘ਤੇ 50 ਫੀਸਦੀ ਵੋਟ ਸ਼ੇਅਰ ਲੈ ਕੇ ਵੱਡੀ ਪਾਰਟੀ ਬਣ ਕੇ ਉਭਰੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਤੱਕ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਆਪ ਨੂੰ ਇੱਕ ਵੱਡੀ ਪਾਰਟੀ ਵਜੋਂ ਸਥਾਪਤ ਕਰਨ ਵਿੱਚ ਕਾਮਯਾਬ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਚੋਣ ਕਮਿਸ਼ਨ ਵੱਲੋਂ ਰਾਤ 9.30 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਦੀ ਗੱਲ ਕਰੀਏ ਤਾਂ ਰੁਝਾਨਾਂ ‘ਚ ‘ਆਪ’ ਪਾਰਟੀ 64 ਸੀਟਾਂ ‘ਤੇ ਅੱਗੇ ਵਧਦੇ ਹੋਏ ਕੁੱਲ 42.87 ਫੀਸਦੀ ਵੋਟ ਸ਼ੇਅਰ ਹਾਸਲ ਕਰ ਸਕੀ ਹੈ। ਆਮ ਆਦਮੀ ਪਾਰਟੀ (ਆਪ) ਇਹ ਵੋਟ ਸ਼ੇਅਰ ਇਕੱਠਾ ਕਰਨ ਵਾਲੀ ਇਕਲੌਤੀ ਵੱਡੀ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ 88 ਸੀਟਾਂ ‘ਤੇ, ਕਾਂਗਰਸ 13 ਸੀਟਾਂ ‘ਤੇ, ਸ਼੍ਰੋਮਣੀ ਅਕਾਲੀ ਦਲ 8, ਭਾਜਪਾ 5 ਅਤੇ ਹੋਰ ਇਕ ਸੀਟ ‘ਤੇ ਅੱਗੇ ਚੱਲ ਰਹੀ ਹੈ।
ਦੂਜੇ ਪਾਸੇ ਕਾਂਗਰਸ ਨੂੰ 22.13 ਫੀਸਦੀ, ਤੀਜੇ ਨੰਬਰ ‘ਤੇ ਭਾਜਪਾ ਨੂੰ 5.43 ਫੀਸਦੀ ਅਤੇ ਚੌਥੇ ਨੰਬਰ ‘ਤੇ ਬਸਪਾ ਨੂੰ 2.18 ਫੀਸਦੀ ਵੋਟ ਸ਼ੇਅਰ ਮਿਲੇ ਹਨ। ਨੋਟਾ ‘ਤੇ ਵੀ 0.71 ਫੀਸਦੀ ਵੋਟਾਂ ਪਈਆਂ। ਬਾਕੀ ਪਾਰਟੀਆਂ ਸਮੇਤ ਸੀਪੀਆਈ (ਐਮ) ਨੂੰ 0.07 ਫੀਸਦੀ, ਸੀਪੀਆਈ 0.05 ਫੀਸਦੀ, ਸੀਪੀਆਈ (ਐਮਐਲ) (ਐਲ) ਨੂੰ 0.04 ਫੀਸਦੀ ਅਤੇ ਆਰਐਸਪੀ ਨੂੰ 0.02 ਫੀਸਦੀ ਵੋਟ ਸ਼ੇਅਰ ਮਿਲੇ ਹਨ।
ਬੁਢਲਾਡਾ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਬੁਧਰਾਮ 12993 ਵੋਟਾਂ ਨਾਲ ਅੱਗੇ ਹਨ। ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵ ਮਾਨ ਰਾਊਂਡ 5 ਵਿੱਚ 16520 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸਮਾਣਾ ਵਿਧਾਨ ਸਭਾ ਤੋਂ ‘ਆਪ’ ਦੇ ਉਮੀਦਵਾਰ ਚੇਤਨ ਸਿੰਘ 14000 ਤੋਂ ਅੱਗੇ ਚੱਲ ਰਹੇ ਹਨ। ਸਮਾਣਾ ਵਿਧਾਨ ਸਭਾ ਤੋਂ ‘ਆਪ’ ਦੇ ਉਮੀਦਵਾਰ ਚੇਤਨ ਸਿੰਘ 14000 ਤੋਂ ਅੱਗੇ ਚੱਲ ਰਹੇ ਹਨ।
ਦੀਨਾਨਗਰ ਤੋਂ ‘ਆਪ’ ਦੇ ਸ਼ਮਸ਼ੇਰ ਸਿੰਘ ਕਾਂਗਰਸ ਦੀ ਅਰੁਣਾ ਚੌਧਰੀ ਤੋਂ 2056 ਵੋਟਾਂ ਨਾਲ ਅੱਗੇ ਹਨ।
ਸਤਰਾਣਾ ਵਿਧਾਨ ਸਭਾ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ 15 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮੋਗਾ ਦੀ ਧਰਮਕੋਟ ਸੀਟ ਤੋਂ ਆਮ ਆਦਮੀ ਪਾਰਟੀ ਪੰਜਵੇਂ ਗੇੜ ਤੱਕ 7479 ਵੋਟਾਂ ਨਾਲ ਅੱਗੇ ਹੈ।