ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਚੋਣ ਹਾਰੇ

ਪੰਜਾਬ ਦੀ ਸਭ ਤੋਂ ਵੱਡੀ ਹੌਟ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨੋਤ ਕੌਰ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਚੋਣ ਹਾਰ ਗਏ ਸਨ। ਇਹ ਮੁਕਾਬਲਾ ਵੀ ਨਵਜੋਤ ਸਿੱਧੂ ਅਤੇ ਬਿਕਰਮਜੀਤ ਸਿੰਘ ਵਿਚਕਾਰ ਮੰਨਿਆ ਜਾ ਰਿਹਾ ਸੀ ਪਰ ਜੀਵਨਜੋਤ ਕੌਰ ਨੇ ਸਭ ਨੂੰ ਹੈਰਾਨ ਕਰਦਿਆਂ ਜਿੱਤ ਦਰਜ ਕੀਤੀ ਹੈ।