Udaan News24

Latest Online Breaking News

ਹਲਕਾ ਸ਼ੁਤਰਾਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜੀਗਰ ਨੇ 51554 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ

10 ਮਾਰਚ 2022 – ਹਲਕਾ ਸ਼ੁਤਰਾਣਾ-117 ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਅੰਕੁਰਜੀਤ ਸਿੰਘ ਨੇ ਹਲਕੇ ਵਿੱਚ ਕੁਲ ਪਈਆਂ 137898 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜੀਗਰ ਨੇ 81751 ਵੋਟਾਂ ਪ੍ਰਾਪਤ ਕਰਕੇ, 51554 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਇਸ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਨਿੰਦਰ ਕੌਰ ਲੂੰਬਾ ਨੂੰ 30197 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਦਰਬਾਰਾ ਸਿੰਘ ਨੂੰ 11353 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਜੀਤ ਸਿੰਘ ਨੂੰ 5983 ਵੋਟਾਂ, ਪੰਜਾਬ ਲੋਕ ਕਾਂਗਰਸ ਦੇ ਨਰਾਇਣ ਸਿੰਘ ਨਰਸੋਤ ਨੂੰ 3581 ਵੋਟਾਂ, ਸਮਾਜਵਾਦੀ ਪਾਰਟੀ ਦੇ ਸੁਖਵਿੰਦਰ ਸਿੰਘ ਨੂੰ 925 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਹੋਰ ਦੱਸਿਆ ਕਿ ਇਸ ਹਲਕੇ ਵਿੱਚ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਨੂੰ 1519, ਗੁਰਧਿਆਨ ਸਿੰਘ ਨੂੰ 483 ਜਦਕਿ ਨਰਿੰਦਰ ਨੂੰ 411 ਵੋਟਾਂ ਮਿਲੀਆਂ ਅਤੇ ਨੋਟਾ ਨੂੰ 1536 ਵੋਟਾਂ ਪ੍ਰਾਪਤ ਹੋਈਆਂ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!