Udaan News24

Latest Online Breaking News

ਪ੍ਰਤਾਪ ਬਾਜਵਾ ਨੇ ਕਾਦੀਆਂ ਵਿਧਾਨ ਸਭਾ ਸੀਟ 7174 ਵੋਟਾਂ ਦੇ ਅੰਤਰ ਨਾਲ ਅਕਾਲੀ ਦਲ (ਬਾਦਲ) ਤੋਂ ਜਿੱਤੀ

10 ਮਾਰਚ 2022 – ਕਾਂਗਰਸ ਦੇ ਸੀਨਿਅਰ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਵਿਧਾਨ ਸਭਾ ਸੀਟ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਤੋਂ 6991 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ। ਪ੍ਰਤਾਪ ਸਿੰਘ ਬਾਜਵਾ ਨੇ 131418 ਵੋਟਾਂ ਵਿੱਚੋਂ 48679 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ 41125 ਵੋਟਾਂ ਪ੍ਰਾਪਤ ਕੀਤੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਨੇ 34195 ਵੋਟਾਂ ਹਾਸਲ ਕੀਤੀਆਂ।

ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਨੇ 412, ਜਤਿੰਦਰਬੀਰ ਸਿੰਘ ਪਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ) 4271, ਮਾਸਟਰ ਜੋਹਰ ਸਿੰਘ ਸ਼੍ਰੋਮਣੀ ਅਕਾਲੀ ਦਲ (ਸੰਯੁਕਤ ਮੋਰਚਾ)717, ਡਾਕਟਰ ਫ਼ਾਰੂਕ ਮਸੀਹ ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੈਟਿਕ) 138, ਅੰਮ੍ਰਿਤਪਾਲ ਸਿੰਘ ਅਜ਼ਾਦ 201, ਜਸਪਾਲ ਸਿੰਘ ਅਜ਼ਾਦ 584, ਪ੍ਰੇਮ ਸਿੰਘ ਅਜ਼ਾਦ 181, ਮੋਹਨਿਤ ਸਿੰਘ 400, ਰਾਜਵਿੰਦਰ ਸਿੰਘ ਅਜ਼ਾਦ 318 ਨੇ ਵੋਟਾਂ ਹਾਸਲ ਕੀਤੀਆਂ। 760 ਨੋਟਾ ਵੋਟਾਂ ਦਾ ਇਸਤੇਮਾਲ ਕੀਤਾ ਗਿਆ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਕਾਦੀਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਹੱਕ ਚ ਲੋਕਾਂ ਨੇ ਜੋ ਫ਼ਤਵਾ ਦਿੱਤਾ ਹੈ ਮੈਂ ਉਨ੍ਹਾਂ ਦੀ ਉਮੀਦਾਂ ਤੇ ਪੂਰਾ ਉਤਰਾਂਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!