Udaan News24

Latest Online Breaking News

CM ਚਰਨਜੀਤ ਚੰਨੀ ਦੇ ਮੰਤਰੀ ਮੰਡਲ ਦੀ ਆਖ਼ਰੀ ਬੈਠਕ ਰਾਜਪਾਲ ਨੂੰ ਅੱਜ ਸੌਂਪਣਗੇ ਅਸਤੀਫ਼ਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਇਤਿਹਾਸ ਜਿੱਤ ਦਰਜ ਕਰਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨੂੰ ਸਿਰਫ਼ 18 ਸੀਟਾਂ ‘ਤੇ ਜਿੱਤ ਮਿਲੀ, ਜਦਕਿ ‘ਆਪ’ 92 ਸੀਟਾਂ ਨਾਲ ਜਿੱਤੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਅੱਜ 11 ਮਾਰਚ ਨੂੰ ਮੰਤਰੀ ਮੰਡਲ ਦੀ ਆਖਰੀ ਬੈਠਕ ਸੱਦੀ ਹੈ। ਸਵੇਰੇ ਲਗਭਗ 11 ਵਜਕੇ 30 ਮਿੰਟ ‘ਤੇ ਹੋਣ ਵਾਲੀ ਇਸ ਬੈਠਕ ਦਾ ਏਜੰਡਾ ਮੌਕੇ ‘ਤੇ ਹੀ ਜਾਰੀ ਕੀਤਾ ਜਾਵੇਗਾ। ਹਾਲਾਂਕਿ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ ਮੰਤਰੀ ਮੰਡਲ ਦੀ ਇਸ ਬੈਠਕ ਵਿੱਚ ਮੰਤਰੀ ਮੰਡਲ ਨੂੰ ਭੰਗ ਕਰ ਦਿੱਤਾ ਜਾਏਗਾ।

ਇਸੇ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਤਰੀਮੰਡਲ ਦਾ ਅਸਤੀਫਾ ਸੌਂਪ ਸਕਦੇ ਹਨ। ਹਾਲਾਂਕਿ ਅਜੇ ਤੱਕ ਰਾਜਪਾਲ ਨਾਲ ਮੁਲਾਕਾਤ ਦਾ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਚੰਨੀ ਰਾਜਪਾਲ ਨਾਲ ਮੁਲਾਕਾਤ ਕਰ ਸਕਦੇ ਹਨ। ਬੇਸ਼ੱਕ ਰਾਜਪਾਲ ਅਸਤੀਫ਼ਾ ਸਵੀਕਾਰ ਕਰ ਸਕਦੇ ਹਨ ਪਰ ਜਦੋਂਤੱਕ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਰੋਹ ਨਹੀਂ ਹੁੰਦਾ, ਉਦੋਂ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੁਰਸੀ ਸੰਭਾਲਣ ਦਾ ਸਮਾਂ ਦਿੱਤਾ ਜਾ ਸਕਦਾ ਹੈ। ਇਸੇ ਦੇ ਨਾਲ ਰਾਜਪਾਲ ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕ ਨੂੰ ਲੈ ਕੇ ਵੀ ਤਰੀਕ ਤੈਅ ਕਰ ਸਕਦੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!