Udaan News24

Latest Online Breaking News

ਦਿੱਲੀ ਚ ਝੁੱਗੀਆਂ ਨੂੰ ਅੱਗ ਲੱਗਣ ਨਾਲ 7 ਦੀ ਮੌਤ

ਰਾਜਧਾਨੀ ਦਿੱਲੀ ਦੇ ਗੋਕੁਲਪੁਰੀ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅੱਗ ਲੱਗਣ ਦੀ ਸੂਚਨਾ ‘ਤੇ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਪਹੁੰਚੀਆਂ। ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਪੂਰਬੀ ਦਿੱਲੀ ਦੇ ਵਧੀਕ ਡੀਸੀਪੀ ਨੇ ਦੱਸਿਆ ਕਿ ਰਾਤ 1 ਵਜੇ ਗੋਕੁਲਪੁਰੀ ਥਾਣਾ ਖੇਤਰ ਵਿੱਚ ਅੱਗ ਲੱਗ ਗਈ। ਤੁਰੰਤ ਟੀਮਾਂ ਸਾਰੇ ਬਚਾਅ ਉਪਕਰਨਾਂ ਨਾਲ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨਾਲ ਵੀ ਸੰਪਰਕ ਕੀਤਾ ਜਿਸ ਨੇ ਬਹੁਤ ਵਧੀਆ ਜਵਾਬ ਦਿੱਤਾ। ਕਰੀਬ 4 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ। ਇਸ ਹਾਦਸੇ ਵਿੱਚ 30 ਝੁੱਗੀਆਂ ਸੜ ਗਈਆਂ ਅਤੇ 7 ਲੋਕਾਂ ਦੀ ਜਾਨ ਚਲੀ ਗਈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!